CDCC ਪਾਇਲਟ ਸਕੀਮ ਦੀ ਜਾਣ-ਪਛਾਣ

ਪੰਜਾਬੀ ਵਿੱਚ ਉਪਲਬਧ ਜਾਣਕਾਰੀ

ਹੈਲਥ ਬਿਊਰੋ ਹੋਮਪੇਜ਼ ਦੇ ਨਸਲੀ ਘੱਟ ਗਿਣਤੀ ਭਾਸ਼ਾ ਸੰਸਕਰਣ ਵਿੱਚ ਸਿਰਫ ਚੁਣੀ ਹੋਈ ਜ਼ਰੂਰੀ ਜਾਣਕਾਰੀ ਸ਼ਾਮਲ ਹੈ। ਤੁਸੀਂ ਸਾਡੀ ਵੈੱਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਰਵਾਇਤੀ ਚੀਨੀ ਜਾਂ ਸਰਲ ਚੀਨੀ ਵਿੱਚ ਵੇਖ ਸਕਦੇ ਹੋ।

ਸਕੀਮ ਦੇ ਉਦੇਸ਼Logo of CDCC Scheme

  • ਡਾਇਬੀਟੀਜ਼ ਮਿਲਾਇਟਸ (ਸ਼ੂਗਰ) (DM) ਅਤੇ ਹਾਈਪਰਟੈਨਸ਼ਨ (ਖੂਨ ਦਾ ਤੇਜ਼ ਦਬਾਅ) (HT) ਲਈ ਸੁਵਿਧਾਜਨਕ ਸਕ੍ਰੀਨਿੰਗ ਸੇਵਾਵਾਂ ਪ੍ਰਦਾਨ ਕਰਨਾ)
  • ਪੁਰਾਣੀਆਂ ਬਿਮਾਰੀਆਂ ਦੇ ਜੋਖਮ ਕਾਰਕਾਂ ਨੂੰ ਨਿਯੰਤਰਿਤ ਕਰਨ ਲਈ ਸਕੀਮ ਭਾਗੀਦਾਰਾ ਵਾਸਤੇ ਇੱਕ ਅਨੁਕੂਲ ਸਿਹਤ ਪ੍ਰਬੰਧਨ ਯੋਜਨਾ ਪ੍ਰਦਾਨ ਕਰਨਾ
  • ਸ਼ੁਰੂਆਤੀ ਪੜਾਅ 'ਤੇ ਪੁਰਾਣੀਆਂ ਬਿਮਾਰੀਆਂ ਨੂੰ ਰੋਕਣ ਲਈ, ਇਸ ਤਰ੍ਹਾਂ ਦੀਆ ਸੰਬੰਧਿਤ ਪੇਚੀਦਗੀਆਂ ਨੂੰ ਘਟਾਉਣਾ
  • "ਸਾਰਿਆਂ ਲਈ ਪਰਿਵਾਰਕ ਡਾਕਟਰ" ਦੇ ਟੀਚੇ ਨੂੰ ਪਛਾਨਣਾ

ਸਕੀਮ ਸਮੱਗਰੀ

ਸਕ੍ਰੀਨਿੰਗ ਸੇਵਾਵਾਂ
  • ਪਰਿਵਾਰਕ ਡਾਕਟਰ ਮੁਲਾਂਕਣ ਕਰੇਗਾ ਅਤੇ ਸਕ੍ਰੀਨਿੰਗ ਲਈ ਜਾਂਚ ਦਾ ਪ੍ਰਬੰਧ ਕਰੇਗਾ
  • ਪਰਿਵਾਰਕ ਡਾਕਟਰ ਮਨੋਨੀਤ ਡਾਕਟਰੀ ਪ੍ਰਯੋਗਸ਼ਾਲਾ ਵਿੱਚ ਖੂਨ ਦੀ ਜਾਂਚ ਦਾ ਪ੍ਰਬੰਧ ਕਰੇਗਾ
  • ਫੈਮਿਲੀ ਡਾਕਟਰ ਜਾਂਚ ਰਿਪੋਰਟ ਅਤੇ ਰੋਗ ਦੀ ਪਛਾਣ ਦੀ ਵਿਆਖਿਆ ਕਰੇਗਾ, ਅਤੇ ਢੁਕਵੀਂ ਸਿਹਤ ਪ੍ਰਬੰਧਨ ਯੋਜਨਾ ਤਿਆਰ ਕਰੇਗਾ
ਸਿਹਤ ਪ੍ਰਬੰਧਨ ਯੋਜਨਾ
  • ਪਰਿਵਾਰਕ ਡਾਕਟਰ HT ਅਤੇ/ਜਾਂ DM ਨਾਲ ਰੋਗ ਦੀ ਪਛਾਣ ਕੀਤੇ ਗਏ ਸਕੀਮ ਭਾਗੀਦਾਰ ਨੂੰ ਸਾਲ ਵਿੱਚ ਵੱਧ ਤੋਂ ਵੱਧ ਛੇ ਸਬਸਿਡੀ ਵਾਲੇ ਸਲਾਹ-ਮਸ਼ਵਰੇ ਪ੍ਰਦਾਨ ਕਰੇਗਾ, ਜਦੋਂ ਕਿ ਪ੍ਰੀ-ਡਾਇਬੀਟੀਜ਼ ਵਾਲੇ ਲੋਕਾਂ ਨੂੰ ਲੋੜੀਂਦੀਆਂ ਦਵਾਈਆਂ ਦੇ ਨਾਲ ਸਾਲ ਵਿੱਚ ਵੱਧ ਤੋਂ ਵੱਧ ਚਾਰ ਸਬਸਿਡੀ ਵਾਲੇ ਸਲਾਹ-ਮਸ਼ਵਰੇ ਦੀ ਪੇਸ਼ਕਸ਼ ਕਰੇਗਾ
  • ਪਰਿਵਾਰਕ ਡਾਕਟਰ ਲੋੜ ਪੈਣ 'ਤੇ ਲੋੜੀਂਦੇ ਪ੍ਰਯੋਗਸ਼ਾਲਾ ਟੈਸਟਾਂ ਅਤੇ ਜਾਂਚ ਦਾ ਪ੍ਰਬੰਧ ਕਰੇਗਾ
  • DHC/DHCE ਪਰਿਵਾਰਕ ਡਾਕਟਰ ਦੁਆਰਾ ਹਵਾਲੇ ਅਤੇ ਸਕੀਮ ਭਾਗੀਦਾਰ ਦੀ ਸਥਿਤੀ ਦੇ ਅਨੁਸਾਰ ਨਰਸ ਕਲੀਨਿਕ ਅਤੇ/ਜਾਂ ਸਹਾਇਕ ਸਿਹਤ ਸੇਵਾਵਾਂ ਦਾ ਪ੍ਰਬੰਧ ਕਰੇਗਾ
DHC/DHCE ਤੋਂ ਤਾਲਮੇਲ ਅਤੇ ਸਹਾਇਤਾ
  • ਸਕੀਮ ਭਾਗੀਦਾਰ ਦੀ ਸਿਹਤ ਪ੍ਰਬੰਧਨ ਯੋਜਨਾ ਦੀ ਪਾਲਣਾ ਅਤੇ ਤਾਲਮੇਲ ਕਰਨ ਲਈ
  • ਪਰਿਵਾਰਕ ਡਾਕਟਰ ਦੇ ਸੁਝਾਅ ਦੇ ਅਧਾਰ 'ਤੇ ਸਕੀਮ ਭਾਗੀਦਾਰਾ ਨਾਲ ਮਿਲ ਕੇ ਸਿਹਤ ਟੀਚੇ ਨਿਰਧਾਰਤ ਕਰਨਾ
  • ਸਕੀਮ ਭਾਗੀਦਾਰਾ ਦੇ ਸਵੈ-ਸਿਹਤ ਪ੍ਰਬੰਧਨ ਨੂੰ ਵਧਾਉਣ ਲਈ, ਸਕੀਮ ਭਾਗੀਦਾਰ ਸਸ਼ਕਤੀਕਰਨ ਨੂੰ ਉਤਸ਼ਾਹਤ ਕਰਨਾ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਬਣਾਉਣ ਵਿੱਚ ਮਦਦ ਕਰਨਾ

ਦੇਖਭਾਲ ਸੇਵਾਵਾਂ

ਸਾਰਿਆਂ ਲਈ ਪਰਿਵਾਰਕ ਡਾਕਟਰ
ਸਕੀਮ ਭਾਗੀਦਾਰ ਵਿਅਕਤੀਗਤ ਅਤੇ ਵਿਆਪਕ ਮੁੱਢਲੀ ਸਿਹਤ ਸੰਭਾਲ ਸੇਵਾਵਾਂ ਪ੍ਰਾਪਤ ਕਰਨ ਲਈ ਆਪਣੇ ਪਸੰਦੀਦਾ ਪਰਿਵਾਰਕ ਡਾਕਟਰ ਦੀ ਚੋਣ ਕਰ ਸਕਦਾ ਹੈ।
ਵਿਆਪਕ ਦੇਖਭਾਲ
ਪਰਿਵਾਰਕ ਡਾਕਟਰ ਸਕਰੀਨਿੰਗ ਨਤੀਜਿਆਂ ਦੇ ਆਧਾਰ 'ਤੇ ਸਿਹਤ ਪ੍ਰਬੰਧਨ ਯੋਜਨਾ ਤਿਆਰ ਕਰੇਗਾ ਅਤੇ ਸਕੀਮ ਭਾਗੀਦਾਰ ਦੀਆਂ ਡਾਕਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੈਡੀਕਲ ਸਲਾਹ-ਮਸ਼ਵਰੇ, ਦਵਾਈਆਂ ਦੇ ਨਾਲ-ਨਾਲ ਪ੍ਰਯੋਗਸ਼ਾਲਾ ਜਾਂਚਾਂ, ਨਰਸ ਕਲੀਨਿਕ ਅਤੇ ਸਹਾਇਕ ਸਿਹਤ ਸੇਵਾਵਾਂ ਲਈ ਹਵਾਲੇ ਪ੍ਰਦਾਨ ਕਰੇਗਾ।
ਵਿਅਕਤੀਗਤ ਕੇਸ ਪ੍ਰਬੰਧਨ
DHC/DHCE ਸਕੀਮ ਭਾਗੀਦਾਰਾ ਦੀ ਸਿਹਤ ਪ੍ਰਬੰਧਨ ਯੋਜਨਾ ਦੇ ਅਧਾਰ 'ਤੇ ਸਿਹਤ ਪ੍ਰਬੰਧਨ ਸਮੂਹ ਦੀਆਂ ਗਤੀਵਿਧੀਆਂ, ਨਰਸ ਕਲੀਨਿਕ ਅਤੇ ਸਹਾਇਕ ਸਿਹਤ ਸੇਵਾਵਾਂ ਦਾ ਤਾਲਮੇਲ ਕਰੇਗਾ।
ਪੇਸ਼ੇਵਰ ਟੀਮ ਦੁਆਰਾ ਏਕੀਕ੍ਰਿਤ ਦੇਖਭਾਲ
ਇੱਕ ਬਹੁ-ਅਨੁਸ਼ਾਸਨੀ ਟੀਮ ਜਿਸ ਵਿੱਚ ਪਰਿਵਾਰਕ ਡਾਕਟਰ, ਨਰਸਾਂ, ਸਹਾਇਕ ਸਿਹਤ ਪੇਸ਼ੇਵਰ (ਆਪਟੋਮੈਟ੍ਰਿਸਟ/ਪੋਡੀਆਟ੍ਰਿਸਟ/ਡਾਇਟੀਸ਼ੀਅਨ/ਫਿਜ਼ੀਓਥੈਰੇਪਿਸਟ) ਅਤੇ DHC/DHCE ਸਕੀਮ ਭਾਗੀਦਾਰਾ ਦੀਆਂ ਵੱਖ-ਵੱਖ ਡਾਕਟਰੀ ਲੋੜਾਂ ਦਾ ਸਮਰਥਨ ਕਰੇਗੀ।
eHealth ਐਪ ਸਹਾਇਤਾ
ਸਕੀਮ ਭਾਗੀਦਾਰ ਸਿਹਤ ਜਾਣਕਾਰੀ ਨੂੰ ਬ੍ਰਾਊਜ਼ ਕਰਨ, ਨਿੱਜੀ ਸਿਹਤ ਰਿਕਾਰਡ ਤੱਕ ਪਹੁੰਚ ਕਰਨ ਦੇ ਨਾਲ-ਨਾਲ ਕੁਝ ਸਿਹਤ ਮਾਪਦੰਡਾਂ ਜਿਵੇਂ ਕਿ ਬਲੱਡ ਪ੍ਰੈਸ਼ਰ ਅਤੇ ਭਾਰ ਨੂੰ ਰਿਕਾਰਡ ਕਰਨ ਅਤੇ ਸਵੈ-ਨਿਗਰਾਨੀ ਕਰਨ ਲਈ eHealth ਐਪ ਦੀ ਵਰਤੋਂ ਕਰ ਸਕਦਾ ਹੈ।
ਸਰਕਾਰੀ ਸਬਸਿਡੀ
ਸਰਕਾਰ ਇਸ ਸਕੀਮ ਦੇ ਤਹਿਤ ਪਰਿਵਾਰਕ ਡਾਕਟਰ, ਦਵਾਈਆਂ, ਪ੍ਰਯੋਗਸ਼ਾਲਾ ਜਾਂਚ, ਨਰਸ ਕਲੀਨਿਕ ਅਤੇ ਸਹਾਇਕ ਸਿਹਤ ਸੇਵਾਵਾਂ ਨਾਲ ਡਾਕਟਰੀ ਸਲਾਹ-ਮਸ਼ਵਰੇ ਲਈ ਅੰਸ਼ਕ ਤੌਰ 'ਤੇ ਸਬਸਿਡੀ ਦੇਵੇਗੀ। ਸਕੀਮ ਭਾਗੀਦਾਰ ਨੂੰ ਸਿਰਫ ਸਹਿ-ਭੁਗਤਾਨ ਫੀਸ ਦਾ ਭੁਗਤਾਨ ਕਰਨ ਦੀ ਲੋੜ ਹੈ।
ਪ੍ਰੋਤਸਾਹਨ ਵਿਧੀ
ਦੂਜੇ ਪ੍ਰੋਗਰਾਮ ਸਾਲ ਤੋਂ ਸ਼ੁਰੂ ਕਰਦੇ ਹੋਏ, ਸਿਹਤ ਪ੍ਰੋਤਸਾਹਨ ਟੀਚਿਆਂ ਨੂੰ ਪ੍ਰਾਪਤ ਕਰਨ ਵਾਲੇ ਸਕੀਮ ਭਾਗੀਦਾਰ ਸਕੀਮ ਦੇ ਅਗਲੇ ਸਾਲ ਪਹਿਲੇ ਸਬਸਿਡੀ ਵਾਲੇ ਸਲਾਹ-ਮਸ਼ਵਰੇ ਲਈ ਵੱਧ ਤੋਂ ਵੱਧ $150 (ਜਿਵੇਂ ਕਿ ਸਰਕਾਰ ਦੁਆਰਾ ਸਿਫ਼ਾਰਿਸ਼ ਕੀਤੀ ਗਈ ਸਹਿ-ਭੁਗਤਾਨ ਫੀਸ) ਦੀ ਸਹਿ-ਭੁਗਤਾਨ ਫੀਸ ਵਿੱਚ ਇੱਕ ਵਾਰੀ ਕਟੌਤੀ ਦਾ ਆਨੰਦ ਮਾਣਨਗੇ।
HA ਨਾਲ ਦੋਹਰੀ-ਦਿਸ਼ਾ ਵਾਲੀ ਹਵਾਲਾ ਵਿਧੀ
ਹਸਪਤਾਲ ਅਥਾਰਟੀ (HA) ਨਾਲ ਵਿਕਸਤ ਦੋਹਰੀ-ਦਿਸ਼ਾ ਵਾਲੀ ਹਵਾਲਾ ਵਿਧੀ ਦੇ ਤਹਿਤ, ਪਰਿਵਾਰਕ ਡਾਕਟਰ ਸਿਹਤ ਪ੍ਰਬੰਧਨ ਯੋਜਨਾ 'ਤੇ ਕਲੀਨਿਕਲ ਸਲਾਹ ਲਈ, ਪਹਿਲਾਂ ਤੋਂ ਪਰਿਭਾਸ਼ਿਤ ਮਾਪਦੰਡਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, HA ਨਿਰਧਾਰਤ ਮੈਡੀਸਨ ਸਪੈਸ਼ਲਿਸਟ ਆਊਟ-ਪੇਸ਼ੈਂਟ ਕਲੀਨਿਕ ਵਿਖੇ ਇੱਕ ਵਾਰ ਮਾਹਰ ਸਲਾਹ-ਮਸ਼ਵਰਾ ਪ੍ਰਾਪਤ ਕਰਨ ਲਈ DHC/DHCE ਦੁਆਰਾ ਤਾਲਮੇਲ ਨਾਲ ਪ੍ਰਬੰਧ ਕਰ ਸਕਦਾ ਹੈ, ਤਾਂ ਜੋ ਭਾਈਚਾਰੇ ਵਿੱਚ ਸੇਵਾਵਾਂ ਸਕੀਮ ਦੇ ਭਾਗੀਦਾਰਾਂ ਨੂੰ ਨਿਰੰਤਰ ਅਤੇ ਤਾਲਮੇਲ ਵਾਲੀ ਮੁੱਢਲੀ ਸਿਹਤ ਸੰਭਾਲ ਪ੍ਰਾਪਤ ਕਰਨ ਵਿੱਚ ਸਹੂਲਤ ਦਿੱਤੀ ਜਾ ਸਕੇ।

ਯੋਗਤਾ

  • 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਾਂਗਕਾਂਗ ਨਿਵਾਸੀ*
  • ਡਾਇਬੀਟੀਜ਼ ਮਲੇਟਸ (ਸ਼ੂਗਰ) ਜਾਂ ਹਾਈਪਰਟੈਨਸ਼ਨ (ਖੂਨ ਦਾ ਤੇਜ ਦਬਾਅ) ਦਾ ਕੋਈ ਜਾਣਿਆ-ਪਛਾਣਿਆ ਡਾਕਟਰੀ ਪਿਛੋਕੜ ਨਾ ਹੋਵੇ
  • eHealth ਵਿੱਚ ਦਾਖਲਾ ਲਿਆ ਹੋਵੇ ਅਤੇ ਇੱਕ DHC/DHCE ਮੈਂਬਰ ਵਜੋਂ ਰਜਿਸਟਰ ਕੀਤਾ ਹੋਵੇ
  • District Health Centre

* ਵਿਅਕਤੀਆਂ ਦੀ ਰਜਿਸਟ੍ਰੇਸ਼ਨ ਆਰਡੀਨੈਂਸ (ਕੈਪ. 177) ਦੇ ਅਰਥਾਂ ਦੇ ਤਹਿਤ (1) ਇੱਕ ਵੈਧ ਹਾਂਗਕਾਂਗ ਪਛਾਣ ਪੱਤਰ ਰੱਖਣਾ, ਸਿਵਾਏ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਹਾਂਗਕਾਂਗ ਵਿੱਚ ਉਤਰਨ ਜਾਂ ਰਹਿਣ ਦੀ ਪਿਛਲੀ ਇਜਾਜ਼ਤ ਦੇ ਆਧਾਰ 'ਤੇ ਆਪਣਾ ਹਾਂਗਕਾਂਗ ਪਛਾਣ ਪੱਤਰ ਪ੍ਰਾਪਤ ਕੀਤਾ ਸੀ ਅਤੇ ਅਜਿਹੀ ਇਜਾਜ਼ਤ ਦੀ ਮਿਆਦ ਖਤਮ ਹੋ ਗਈ ਹੈ ਜਾਂ ਜਾਇਜ਼ ਨਹੀਂ ਹੈ, ਜਾਂ (2) ਇਮੀਗ੍ਰੇਸ਼ਨ ਆਰਡੀਨੈਂਸ (ਕੈਪ.115) ਦੇ ਅਰਥਾਂ ਦੇ ਤਹਿਤ ਛੋਟ ਦਾ ਜਾਇਜ਼ ਸਰਟੀਫਿਕੇਟ ਰੱਖਣਾ

eHealth

ਸਬਸਿਡੀ ਅਤੇ ਸਹਿ-ਭੁਗਤਾਨ

ਸਕ੍ਰੀਨਿੰਗ ਪੜਾਅ
  • ਸਕ੍ਰੀਨਿੰਗ ਸਲਾਹ ਅਤੇ ਸੰਬੰਧਿਤ ਪ੍ਰਯੋਗਸ਼ਾਲਾ ਜਾਂਚ ਅਤੇ ਪ੍ਰੀਖਿਆਵਾਂ ਸ਼ਾਮਲ ਹਨ
  • ਸਰਕਾਰ ਸਬੰਧਤ ਖਰਚਿਆਂ ਨੂੰ ਪੂਰਾ ਕਰਨ ਲਈਇੱਕ ਵਾਰ ਦੀ ਨਿਸ਼ਚਿਤ ਸਬਸਿਡੀ $196 ਪ੍ਰਦਾਨ ਕਰੇਗੀ। ਸਕੀਮ ਭਾਗੀਦਾਰ ਨੂੰ ਦੀ ਇੱਕ ਵਾਰੀ ਸਹਿ-ਭੁਗਤਾਨ ਫੀਸ ਦਾ $120 ਭੁਗਤਾਨ ਕਰਨ ਦੀ ਲੋੜ ਹੋਵੇਗੀ।
ਇਲਾਜ ਪੜਾਅ ਸਲਾਹ-ਮਸ਼ਵਰਾ
ਅਤੇ ਦਵਾਈ
  • ਸਰਕਾਰ ਹਰੇਕ ਸਬਸਿਡੀ ਵਾਲੇ ਸਲਾਹ-ਮਸ਼ਵਰੇ ਲਈ $166 ਦੀ ਅੰਸ਼ਕ ਸਬਸਿਡੀ ਪ੍ਰਦਾਨ ਕਰੇਗੀ, ਜਦੋਂ ਕਿ ਸਕੀਮ ਭਾਗੀਦਾਰ ਨੂੰ ਸਕੀਮ ਵਿੱਚ ਨਾਮਾਂਕਣ 'ਤੇ ਪਰਿਵਾਰਕ ਡਾਕਟਰ ਦੁਆਰਾ ਨਿਰਧਾਰਤ ਕੀਤੀ ਗਈ ਸਹਿ-ਭੁਗਤਾਨ ਫੀਸ ਦਾ ਭੁਗਤਾਨ ਕਰਨ ਦੀ ਲੋੜ ਹੋਵੇਗੀ। ਸਰਕਾਰ ਦੀ ਸਿਫਾਰਸ਼ ਕੀਤੀ ਸਹਿ-ਭੁਗਤਾਨ ਫੀਸ $150 ਹੈ
  • ਖਾਸ ਦਵਾਈਆਂ ਦੀ ਸੂਚੀ ਅਧੀਨ ਦਵਾਈਆਂ ਪ੍ਰਾਪਤ ਕਰਨ 'ਤੇ ਅਤੇ/ਜਾਂ ਪ੍ਰਸੰਗੀ ਬਿਮਾਰੀਆਂ ਲਈ 3 ਦਿਨਾਂ ਤੱਕ ਦੀਆਂ ਦਵਾਈਆਂ ਲਈ ਕੋਈ ਵਾਧੂ ਭੁਗਤਾਨ ਨਹੀਂ ਹੈ
ਪ੍ਰਯੋਗਸ਼ਾਲਾ ਜਾਂਚ
  • ਸਰਕਾਰ ਹਰੇਕ ਵਸਤੂ ਲਈ ਅੰਸ਼ਕ ਸਬਸਿਡੀ ਪ੍ਰਦਾਨ ਕਰੇਗੀ। ਸਕੀਮ ਭਾਗੀਦਾਰ ਨੂੰ ਸਿਰਫ ਸਹਿ-ਭੁਗਤਾਨ ਫੀਸ ਦਾ ਭੁਗਤਾਨ ਕਰਨ ਦੀ ਲੋੜ ਹੈ
ਨਰਸ ਕਲਿਨਿਕ
ਅਤੇ ਸਹਿਯੋਗੀ ਸਿਹਤ ਸੇਵਾਵਾਂ
  • ਸਰਕਾਰ ਹਰੇਕ ਸਬਸਿਡੀ ਵਾਲੀ ਮੁਲਾਕਾਤ ਲਈ ਅੰਸ਼ਿਕ ਸਬਸਿਡੀ ਪ੍ਰਦਾਨ ਕਰੇਗੀ
  • ਸਕੀਮ ਭਾਗੀਦਾਰ ਨੂੰ ਸਿਰਫ ਸਹਿ-ਭੁਗਤਾਨ ਫੀਸ ਦਾ ਭੁਗਤਾਨ ਕਰਨ ਦੀ ਲੋੜ ਹੈ
ਨੋਟ:
  1. ਆਪਸੀ ਸਮਝੌਤੇ ਦੇ ਅਧੀਨ, ਪਰਿਵਾਰਕ ਡਾਕਟਰ ਸਕੀਮ ਦੇ ਸੇਵਾ ਦਾਇਰੇ ਤੋਂ ਬਾਹਰ ਦੀਆਂ ਸੇਵਾਵਾਂ ਲਈ ਸਕੀਮ ਭਾਗੀਦਾਰ ਤੋਂ ਭੁਗਤਾਨ ਲੈ ਸਕਦਾ ਹੈ
  2. ਦੋਹਰੀ-ਦਿਸ਼ਾ ਵਾਲੀ ਹਵਾਲਾ ਵਿਧੀ ਦੇ ਤਹਿਤ, HA ਦੁਆਰਾ ਪ੍ਰਦਾਨ ਕੀਤੇ ਗਏ ਇੱਕ-ਵਾਰੀ ਦਵਾਈ ਮਾਹਰ ਸਲਾਹ-ਮਸ਼ਵਰੇ ਦੀ ਹਰੇਕ ਹਾਜ਼ਰੀ ਲਈ ਇੱਕ ਪ੍ਰਮਾਣਿਤ ਫੀਸ $135 ਲਈ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਜਦੋਂ ਦਵਾਈ ਦੀ ਤਜਵੀਜ਼ ਦੀ ਲੋੜ ਹੁੰਦੀ ਹੈ, ਪ੍ਰਤੀ ਨਿਰਧਾਰਤ ਦਵਾਈਆਂ ਲਈ $15 ਦਾ ਭੁਗਤਾਨ ਲਗਾਇਆ ਜਾਵੇਗਾ। ਇਹ ਵਿਵਸਥਾ ਸਕੀਮ ਉਹਨਾਂ ਭਾਗੀਦਾਰਾਂ 'ਤੇ ਵੀ ਲਾਗੂ ਹੁੰਦੀ ਹੈ ਜੋ HA ਸਟਾਫ ਜਾਂ ਸਿਵਲ ਸੇਵਾ ਦੇ ਯੋਗ ਵਿਅਕਤੀ ਹਨ
Elderly Health Care Voucher
ਬਜ਼ੁਰਗ ਸਿਹਤ ਸੰਭਾਲ ਵਾਊਚਰ (ਪਾਇਲਟ ਇਨਾਮ ਸਕੀਮ ਅਧੀਨ ਇਨਾਮ ਸਮੇਤ) ਸਕੀਮ 'ਤੇ ਲਾਗੂ ਹੈ
Medical fee waiver
ਡਾਕਟਰੀ ਫੀਸ ਮੁਆਫੀ ਸਕੀਮ 'ਤੇ ਲਾਗੂ ਨਹੀਂ ਹੁੰਦੀ (ਦੋਹਰੀ-ਦਿਸ਼ਾ ਵਾਲੀ ਹਵਾਲਾ ਵਿਧੀ ਦੇ ਤਹਿਤ HA ਦੁਆਰਾ ਪ੍ਰਦਾਨ ਕੀਤੀ ਗਈ ਇੱਕ-ਮੁਫਤ ਦਵਾਈ ਮਾਹਰ ਸਲਾਹ ਮਸ਼ਵਰੇ ਸਮੇਤ)